Reading Article | “ਪ੍ਰਧਾਨ ਮੰਤਰੀ ਸਾਬ ਅਸੀਂ ਹੋਰ ਹੀ ਬਿਰਤੀ ਦੇ ਲੋਕ ਆ”

Reading Article | “ਪ੍ਰਧਾਨ ਮੰਤਰੀ ਸਾਬ ਅਸੀਂ ਹੋਰ ਹੀ ਬਿਰਤੀ ਦੇ ਲੋਕ ਆ”

ਨਰਿੰਦਰ ਮੋਦੀ ਸਾਬ ਤੈਨੂੰ ਯਾਦ ਕਰਵਾ ਦਿਆਂ, ਸ਼ਾਇਦ ਤੇਰਾ ਸਾਰਾ IT Cell ਅਤੇ ਤੇਰੇ ਭਰਮਾਏ ਹੋਏ ਤੇਰੀ ਭਗਤੀ ਵਿੱਚ ਲੀਨ ਭਗਤ ਇਸ ਗੱਲ ਬਾਰੇ ਜਾਣੂ ਨਾ ਹੋਣ ਕਿਉਂਕਿ ਉਹਨਾ ਦੇ search engine ਸਾਡੀ ਕੌਮ ਦੀਆਂ ਪ੍ਰਾਪਤੀਆਂ ਅਤੇ ਬਿਰਤੀ ਤੋਂ ਅਣਜਾਣ ਹਨ।ਇਹ ਕੌਮ ਧਰਮ, ਖਿੱਤਾ ਅਤੇ ਕਿਸੇ ਦੀ ਚਮੜੀ ਦਾ ਰੰਗ ਦੇਖ ਕੇ ਸੇਵਾ ਨਹੀਂ ਕਰਦੀ ਜਦੋਂ ਜਦੋਂ ਕਦੇ ਵੀ ਸਾਡੇ ਦੇਸ਼ ਤੇ ਮੁਸੀਬਤ ਪਈ ਇਹ ਜੋ ਕੁੱਲ ਵਤਨ ਦਾ 1.9 ਫੀਸਦੀ ਹਿੱਸਾ ਵੀ ਨਹੀਂ ਹਨ, ਫਾਂਸੀ ਚੜਨ ਵੇਲੇ ਵੀ ਹੱਸਦੇ ਹੀ ਜਾਨਾਂ ਵਾਰ ਗਏ। ਆਹ ਜਿਹੜਾ ਤੇਰਾ, ਕੀ ਕਹਿੰਦੇ ਹਾਂ ‘ਗੋਦੀ ਮੀਡੀਆ’ ਅਲਾਪ ਕਰ ਰਿਹਾ ਵੀ ਇਹ ਖਾਲਸਤਾਨੀ ਨੇ ਜਾਂ ਇਹਨਾ ਨੂੰ ਚੀਨ ਜਾਂ ਰੂਸ ਪੈਸੇ ਭੇਜ ਰਿਹਾ, ਤੈਨੂੰ ਦੱਸ ਦੇਵਾਂ ਇਹ ਉਹ ਬਾਬੇ ਨਾਨਕ ਦੀ ਕੌਮ ਆ ਜੋ ਮੁਸੀਬਤ ਵੇਲੇ ਸਾਰੀ ਦੁਨੀਆ ਦਾ ਢਿੱਡ ਭਰਦੀ ਆ ਉਹ ਵੀ ਉਸ ਜਗ੍ਹਾ ਤੇ ਜਾ ਕੇ। ਤੈਨੂੰ ਕਿੱਦਾਂ ਲੱਗਦਾ ਵੀ ਇਹ ਆਪਣੇ ਆਪ ਲਈ ਪਿੱਛੇ ਹੱਟ ਜਾਣਗੇ। ਇਹ ਉਹ ਬਾਬਾ ਨਾਨਕ ਆ ਜੋ ਇਕੱਲੇ ਸਿੱਖਾਂ ਦਾ ਨੀ ਪੂਰੀ ਲੋਕਾਈ ਨੂੰ ਆਪਣਾ ਕਹਿ ਕੇ ਹੋਕਾ ਦਿੰਦਾ ਰਿਹਾ ਅਤੇ ਦਿੰਦਾ ਰਹੇਗਾ। ਤੈਨੂੰ ਦੱਸ ਦੇਵਾਂ, ਅੱਜ ਅਸੀਂ ਟਰੈਕਟਰਾਂ ਦੇ ਨਾਲ ਕੰਪਿਊਟਰ ਚ’ ਵੀ ਮਾਹਿਰ ਹਾਂ। ਤੇਰੇ IT Cell ਦੀਆਂ ਵੀ ਭਮੀਰੀਆਂ ਘੁੰਮਾ ਦੇਵਾਂਗੇ। ਕਿੳਂਕਿ ਅਸੀਂ ਤਾਂ 24 ਘੰਟੇ ਸੱਤੇ ਦਿਨ ਲਗਾਤਾਰ ਚੱਲਣ ਵਾਲੇ ਇੰਜਣ ਆ ਜਦੋਂ ਕਮਰ ਕੱਸੇ ਕੱਸ ਹੀ ਲਏ ਤਾਂ ਫਿਰ ਘੜੀਆਂ ਸਾਨੂੰ ਨਹੀਂ ਰੋਕ ਸਕਦੀਆਂ, ਦੁਨੀਆ ਦੇ ਹਰ ਕੋਨੇ ਵਿੱਚ ਹਰ ਇੱਕ ਜਾਗਦੀ ਜਮੀਰ ਵਾਲਾ ਇਨਸਾਨ ਸਾਡੇ ਨਾਲ ਇਸ ਸੰਘਰਸ਼ ਵਿੱਚ ਕੁੱਦਿਆ ਹੋਇਆ ਹੈ। ਤੈਨੂੰ ਹੋਰ ਵੀ ਯਾਦ ਕਰਵਾ ਦਿਆਂ ਕੱਲ ਤੇਰੇ ਮੰਤਰੀਆਂ ਨੂੰ ਮੀਟਿੰਗ ਵਿੱਚ ਤਿੰਨ ਘੰਟੇ ਜਿਸ ਨੇ ਕਿਸਾਨਾਂ ਦੀ ਬਾਤ ਸਮਝਾਈ ਸੀ ਉਹ ਵੀ ਅੰਗਰੇਜੀ ਵਿੱਚ, ਉਹ ਵੀ ਸਾਡੇ ਆਲਾ ਕਿਸਾਨ ਹੀ ਸੀ।ਜਮੀਂਦਾਰ ਆਪਣੀ ਜਮੀਨ ਨੂੰ ਮਾਂ ਸਮਝਦਾ ਤੇ ਫਿਰ ਤੂੰ ਕਿਵੇਂ ਸੋਚ ਲਿਆ ਕਿ ਜਦੋਂ ਤੂੰ ਉਹਨਾ ਦੀ ਮਾਂ ਨੂੰ ਹੱਥ ਪਾਵੇਂਗਾ ਤਾਂ ਤੈਨੂੰ ਸੁੱਕਾ ਛੱਡ ਦੇਣਗੇ। ਹਾਂ ਸਾਨੂੰ ਸਾਡੇ ਸਿੱਖ ਹੋਣ ਤੇ ਮਾਣ ਹੈ ਪਰ ਅਸੀਂ ਤੇਰੇ ਵਾਲੇ ਵੱਖਵਾਦ ਤੋਂ ਕੋਹਾਂ ਦੂਰ ਰਹਿ ਕੇ ਸਰਵ ਸਾਂਝੀਵਾਲਤਾ ਨੂੰ ਤਰਜੀਹ ਦਿੰਦੇ ਹਾਂ। ਤੈਨੂੰ ਖਬਰਦਾਰ ਕਰ ਦੇਵਾਂ ਕਿ ਧਰਮ ਦੇ ਨਾਮ ਉੱਤੇ ਪਾੜੇ ਪਾਉਣੇ ਬੰਦ ਕਰਦੇ ਕਿਉਂਕਿ ਅੱਜ ਸਾਰਾ ਦੇਸ਼ ਕਿਸਾਨੀ ਅਤੇ ਮਜਦੂਰੀ ਦੇ ਝੰਡੇ ਥੱਲੇ ਇੱਕ ਹੈ। ਵੈਸੇ ਤੇਰੇ ਵਿਛਾਏ ਤੰਤਰ ਨੇ ਸਾਡੇ ਹਰਿਆਣੇ ਵਾਲੇ ਭਰਾਵਾਂ ਦੀ ਸਾਡੇ ਅੱਗੇ ਜਾਨ ਦੀ ਪਰਵਾਹ ਕੀਤੇ ਬਿਨਾ ਬਣਾਈ ਕੰਧ ਤੈਨੂੰ ਦਿਖਾ ਹੀ ਦਿੱਤੀ ਹੋਣੀ ਹੈ, ਜੇ ਫਿਰ ਵੀ ਕੋਈ ਸ਼ੱਕ ਹੋਵੇ ਤਾਂ ‘ਖੱਟਰ’ ਨੂੰ ਪੁੱਛ ਲਵੀਂ ਜਿਸਦੇ ਸੁਪਨਿਆਂ ਵਿੱਚ ਵੀ ਕਿਸਾਨ ਹੀ ਆਉਂਦਾ ਹੋਊ ਅੱਜ ਕੱਲ। ਤੈਨੂੰ ਬੋਲ ਬੋਲ ਬੜਾ ਸਮਝਾਇਆ ਪਰ ਤੂੰ ਨਾ ਸਮਝਿਆ। ਆਹ ਜਿਹੜੇ ਤੂੰ ਆਪਣੇ ਉੱਚੇ ਚੁਬਾਰੇ ਵਾਲੇ ਯਾਰਾਂ ਨਾਲ ਬਹਿ ਕੇ ਕਾਨੂੰਨ ਲਿਖੇ ਆ, ਜੇ ਕਿਤੇ ਥੋੜਾ ਸੜਕਾਂ ਉੱਪਰ ਕਿਸਾਨਾਂ ਵੱਲ ਨਿਗਾਹ ਮਾਰੀ ਹੁੰਦੀ ਤਾਂ ਅੱਜ ਸਥਿਤੀ ਹੋਰ ਹੋਣੀ ਸੀ। ਕਿਸਾਨ ਰੇਲਾਂ ਮੂਹਰੇ ਬੈਠਾ ਰਾਤਾਂ ਕੱਟ ਰਿਹਾ ਸੀ ਪਰ ਤੂੰ ਆਪਣੇ ਮਨ ਦੀਆਂ ਬਾਤਾਂ ਪਾ ਰਿਹਾਂ। ਅੱਜ ਹੁਣ ਆ ਗਏ ਸਾਡੇ ਆਲੇ ਦੇਸ਼ ਇਕੱਠਾ ਕਰਕੇ ਤੇਰੇ ਵਿਹੜੇ, ਹੁਣ ਚੁਬਾਰੇ ਵਾਲੇ ਯਾਰਾਂ ਨੂੰ ਭੇਜ ਕੇ ਦੇਖ ਲਵੀਂ ਵੀ ਕੀ ਭਾਅ ਬਣਦੀ ਹੈ।ਜਿਹਨਾ ਨੂੰ ਤੂੰ ਅੱਜ ਚੀਕਾਂ ਮਾਰ ਮਾਰ ਅੱਤਵਾਦੀ ਦੱਸ ਰਿਹਾਂ, ਤੈਨੂੰ ਯਾਦ ਕਰਵਾ ਦੇਵਾਂ ਜਿਹੜੇ ਮੁਲਕ ਦਾ ਤੂੰ ਪ੍ਰਧਾਨ ਮੰਤਰੀ ਆ ਉਸਨੂੰ ਆਜਾਦ ਕਰਵਾਉਣ ਲਈ 121 ਫਾਂਸੀ ਚੜਨ ਵਾਲਿਆਂ ਵਿੱਚੋਂ 93 ਇਸੇ ਕੌਮ ਦੇ ਹੀ ਸੀ, ਹੋਰ ਦੱਸ ਦੇਵਾਂ ਜਿਹੜੇ 2646 ਨੂੰ ਉਮਰ ਕੈਦ ਹੋਈ ਉਹਨਾ ਵਿੱਚੋਂ ਵੀ 2147 ਇਹੀ ਸਨ। ਪਰ ਤੈਨੂੰ ਜਾਂ ਤੇਰੇ ਗੋਦੀ ਮੀਡੀਏ ਨੂੰ ਇਹੀ ਸਿੱਖ ਜਦੋਂ ਕਾਰਗਿਲ ਜਾਂ ਚੀਨ ਦੇ ਬਾਰਡਰ ਤੇ ਜੈਕਾਰੇ ਛੱਡਦੇ ਹੋਣ ਉਦੋਂ ਅੱਤਵਾਦੀ ਜਾਂ ਖਾਲਸਤਾਨੀ ਕਦੇ ਵੀ ਨਹੀਂ ਲੱਗਦੇ। ਉਦੋਂ ਸਾਡੇ ਜੈਕਾਰਿਆਂ ਦੀ ਗੂੰਜ ਨੂੰ ‘ਬਾਰਡਰ’ ਵਰਗੀਆਂ ਫਿਲਮਾਂ ਵਿੱਚ ਦਿਖਾ ਕੇ ਤੁਸੀਂ ਵੀ ਕਮਾਈ ਕਰਦੇ ਓ। ਤੇ ਆਹ ਤੇਰਾ ਸਾਰਾ ਭਗਤ ਲਾਣਾ ਵੀ ਉਦੋਂ ਜੋਸ਼ ਨਾਲ ਸਿਨੇਮਿਆਂ ਚ ਤਾੜੀਆਂ ਮਾਰਦਾ ਹੁੰਦਾ। ਤੈਨੂੰ ਦੱਸ ਦੇਈਏ ਅਸੀਂ ਜੁਲਮ ਖਿਲਾਫ ਵਧ ਚੜ ਕੇ ਖੜਨ ਵਾਲੀ ਕੌਮ ਆ, ਸਾਡੀਆਂ ਦਸਤਾਰਾਂ ਦਾ ਕਿਸਾਨੀ ਸੰਘਰਸ਼ ਲਈ ਬਹੁਤਾਤ ਵਿੱਚ ਹੋਣਾ ਵੀ ਸੁਭਾਵਿਕ ਹੈ ਅਤੇ ਸਾਡੀ ਵਿਰਾਸਤ ਹੀ ਸਾਨੂੰ ਇਸ ਵਿੱਚ ਕੁੱਦਣ ਲਈ ਪ੍ਰੇਰਦੀ ਹੈ। ਪਰ ਇਸਨੂੰ ਗਲਤ ਰੰਗਤ ਦੇਣ ਦੀ ਕੋਸਿਸ਼ ਨਾ ਕਰੀਂ, ਦੇਸ਼ ਦਾ ਹਰ ਇੱਕ ਜਿੰਦਾ ਦਿਲ ਅੱਜ ਇਸ ਕਿਸਾਨ ਅੰਦੋਲਨ ਦਾ ਹਿੱਸਾ ਹੈ। ਉੰਜ ਕਹਿਣ ਨੂੰ ਅਸੀਂ ਉਸ ਮੁਲਕ ਦਾ 1.9 ਫੀਸਦੀ ਹੀ ਹਾਂ। ਅੱਜ ਇਹ ਕੌਮ ਹਮੇਸ਼ਾ ਦੀ ਤਰਾਂ ਤੇਰੇ ਦਰਵਾਜੇ ਉੱਪਰ ਸਾਰੇ ਮੁਲਕ ਨੂੰ ਇਕੱਠਾ ਕਰ ਕਿਸਾਨ ਦੇ ਹੱਕਾਂ ਲਈ ਖੜੀ ਹੈ। ਵੈਸੇ ਰਾਸ਼ਣ ਪਾਣੀ ਸਾਡਾ ਬਾਬੇ ਨਾਨਕ ਵਾਲੇ ਖਾਤੇ ਵਿੱਚੋਂ ਚੱਲੀ ਜਾਣਾ ਤੂੰ ਲਾ ਲਵੀਂ ਜਿਹੜਾ ਸਮਾਂ ਲਾਉਣਾ ਕਿਉਂਕਿ ਸਾਡੇ ਆਲਿਆਂ ਨੇ ਤਾਂ ਜੀ ਲਾ ਲਿਆ ਦਿੱਲੀ ਦੀ ਦਹਿਲੀਜ ਤੇ।ਹਾਂ ਸੱਚ! ਸਾਡੇ ਦਿੱਲੀ ਵਾਲੇ ਬੇਲੀ ਜੋ ਵੱਖ ਵੱਖ ਧਰਮਾਂ ਨੂੰ ਸੰਬੰਧ ਰੱਖਦੇ ਹਨ, ਉਹਨਾ ਨੇ ਵੀ ਸਾਡੀ ਮਹਿਮਾਨ ਨਿਵਾਜੀ ਵਾਲੇ ਵੱਟ ਕੱਢ ਰੱਖੇ ਆ। ਤੂੰ ਹੁਣ ਲਾਈ ਚੱਲੀਂ ਜੋੜ ਤੋੜ, ਸਾਡੇ ਆਲੇ ਤਾਂ ਚੜਦੀ ਕਲਾਂ ਵਿੱਚ ਆ। ਅੱਜ ਲਈ ਏਨਾ ਹੀ ਬਹੁਤ, ਦੁਆਰਾ ਜਰੂਰ ਲਿਖੂੰਗਾ, ਕੀ ਕਰਾਂ ਮੇਰੇ ਮਨ ਦੀਆਂ ਬਾਤਾਂ ਹੀ ਬਹੁਤ ਨੇ….

ਪ੍ਰਧਾਨ ਜੀ ਤੁਹਾਡਾ ਮਨ ਤੋਂ ਸ਼ੁਭਚਿੰਤਕ,
ਨਵਜੋਤ ਸਿੰਘ ਕੈਲੇ

Prime Minister Saab, we are people with different mindset:Narendra Modi Saab, let me remind you something which your entire IT cell and your deluded devotees are not aware of. Because their search engines are incapable of looking for our achievements and attitude.We don’t serve on the basis of religion, region or skin color. Whenever there is a problem in our country, we, who are not even 1.9 per cent of the total, happily die for our nation. The propaganda which is being uttered by your so called ‘Godi media’ is that, this movement is by Khalistanis or being funded by China or Russia. Let me tell you that we are devotees of Baba Nanak, we can fill the belly of the whole world in times of trouble & that too by going to the place of need. No matter what you think, we will not step back. Don’t forget that we are now experts in computers as well besides tractors. We will also move your IT Cell upside down because our engines run 24 hours a day. When we tighten our belts, then the clocks can’t stop us, every human being in every corner of the world with a clear conscience has jumped into this struggle with us. Let me further remind you that the one who yesterday presented “Farmers’ mann ki baat” for 3 hours in English in ministerial meeting on projector was also one of us. I think that he can fluently speak 3-4 languages but he is also a small farmer.We, farmers consider our land as our mother and then how did you think that when you touch our mother then we will leave you dry. Yes, we are proud to be Sikhs but we stay away from your separatism and prefer universal brotherhood. Let me warn you to stop creating divisions on the name of religion because the whole country is under one banner of peasantry and farming. By the way, your IT cell must have shown you the wall of our Haryana brothers around us without caring for their lives during our way to Delhi. If you still have any doubts, then please ring your friend Khattar who must be very busy with the scary dreams of our farmer brothers from Haryana.We explained a lot to you but you did not understand or listened to us. You sat down with your high-rise friends and drafted the bills, if you would have looked at the farmers on the streets a little, then the situation would have been different today. The farmers were sitting & spending the nights on the rails but you were busy telling your “Mann ki Baat”. Today we have gathered from all around the country in your own front yard & ask your high rise friends if they have the guts to face us in your own territory.Let me remind you today that out of the 121 executed people in freedom struggle of the country (which you are the Prime Minister of), 93 belonged to Sikhs and 2147 out of 2646 who were sentenced to life imprisonment were also Sikhs. You or your Godi media never portray Sikhs as terrorists or Khalistanis when they motivate themselves with “Bole so Nihaal” in Kargil or on China border. Your devotees also earn money by showing the echo of our “Bole so Nihaal” in movies like ‘Border’. Even all your devotees would have applauded us enthusiastically in the cinemas then. Let me tell you, we are the people who stand up against oppression, it is only natural that our turbans should be in abundance for the farmers’ struggle because it is our heritage that motivates us to jump into this. But don’t try to paint it wrong, every living heart of the country is a part of this farmers’ movement today. Even if we are only 1.9 per cent of the entire country. But, today, as always, we are standing at your doorstep, by uniting the entire nation to stand up for the rights of the peasantry. By the way, the ration will go out of our Baba Nanak’s account, you should take whatever time you want, but we are in much comfort & in high spirits.Last but not the least, our Delhi-based extended brothers & sisters, who belong to different religions, are doing their best with their warmest hospitality towards us. You just keep doing your political calculations, we have made this our long term residence with much needed comfort for us. That’s all for today but will surely write again to you because our ‘mann ki baat’ must be heard as well.

Yours Sincere
‘Mann ka dost”
Navjot Singh Kailay,
Melbourne

Leave a Reply